Warriors of Faith

Love - Soul of Faith


ਕਈ ਵਾਰ ਮੈ ਸੋਚਦਾ ਹੁੰਦਾ ਸੀ , ਭਗਤੀ ਕੀ ਹੈ ? ਨਾਮ ਜਪਣਾ ਕੀ ਹੁੰਦਾ ਹੈ ? ਪਰਮਾਤਮਾ ਦੇ ਨੇੜੇ ਕਿਵੇ ਹੋਈਦਾ ਹੈ?  ਇਕ ਦਿਨ ਮੈ ਕਿਸੇ ਮਹਾਪੁਰਖਾ ਦੇ ਬਚਨ ਸੁਨੇ. ਓਹਨਾ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੇਲੇ ਦੀ ਇਕ ਘਟਨਾ ਸੁਣਾਈ. ਇਕ ਵਾਰ ਇਕ ਸਿਖ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕੋਲ ਆਇਆ ਤੇ ਬੇਨਤੀ ਕੀਤੀ ਮਹਾਰਾਜ, ਕਿਰਪਾ ਕਰੋ, ਨਾਮ ਦੀਆ ਦਾਤਾ ਬਖਸ਼ੋ, ਕਿਰਪਾ ਕਰੋ! ਮਹਾਰਾਜ ਕਹਣ  ਲੱਗੇ ਭਾਈ ਸਿਖਾ, ਖੰਡੇ ਬਾਟੇ  ਦਾ ਅਮ੍ਰਿਤ ਪਾਨ ਕਰ, ਪੰਜ ਪਿਆਰੇ ਤੈਨੂੰ  ਨਾਮ ਦੀ ਦਾਤ ਦੇਣਗੇ, ਨਿਤਨੇਮ ਦਸਣਗੇ, ਰਹਨੀ ਬਹਿਣੀ ਦਸਣਗੇ. ਜਦ ਤੂ ਉਸ ਮਾਰਗ ਤੇ ਚਲੇਂਗਾ,ਤਾਂ ਤੇਰੇ ਤੇ ਅਕਾਲ ਪੁਰਖ ਦੀ ਕਿਰਪਾ ਹੋਵੇਗੀ. ਸਿਖ  ਕਹਣ ਲੱਗਾ ਮਹਾਰਾਜ, ਬਿਨਾ ਅੰਮ੍ਰਿਤ ਪਾਨ ਕੀਤੇਯਾ ਕਿਰਪਾ ਨਹੀ ਹੋ ਸਕਦੀ? ਮਹਾਰਾਜ ਕਹਨ ਲੱਗੇ ਸਿਖਾ ਇਹ ਅਮ੍ਰਿਤ ਪਾਨ ਕਰਨਾ ਸਾਡਾ ਹੁਕਮ ਹੈ, ਜੋ ਸਿਖ ਗੁਰੂ ਦਾ ਹੁਕਮ ਮੰਨਦਾ ਹੈ, ਗੁਰੂ ਦੀ ਰਜ਼ਾ ਵਿਚ ਚਲਦਾ ਹੈ, ਓਹੀ ਕਿਰਪਾ ਦਾ ਪਾਤਰ ਬਣਦਾ ਹੈ. ਜਿਸਦੇ ਅੰਦਰ ਗੁਰੂ ਵਾਸਤੇ ਪ੍ਰੇਮ ਹੈ, ਭਾਵਨਾ ਹੈ, ਓਹੀ ਗੁਰੂ ਦਾ ਬਚਨ ਮੰਨਦਾ ਹੈ, ਫੇਰ ਓਸੇ ਤੇ ਅਕਾਲ ਪੁਰਖ ਦੀ ਖੁਸ਼ੀ ਹੁੰਦੀ ਹੈ. ਸਿਖ ਕਹਨ ਲੱਗਾ ਮਹਾਰਾਜ, ਮੈ ਕੇਸ਼ ਰਖੇ ਹੋਏ ਹਨ, ਸ਼ਸਤਰ ਵੀ  ਧਾਰਨ ਕੀਤੇ ਹੋਏ ਹਨ, ਬਾਣੀ ਵੀ ਪੜਦਾ ਹਾਂ,ਕੋਈ ਬੁਰਾ ਕਰਮ ਵੀ ਨਹੀ ਕਰਦਾ, ਮੈਨੂ ਅੰਮ੍ਰਿਤ  ਦੀ ਕੀ ਲੋੜ ਹੈ? ਮਹਾਰਾਜ ਮੁਸਕਰਾ ਕੇ ਕਹਨ ਲੱਗੇ ਸਿਖਾ ਕੋਈ ਨਾ, ਇਕ ਦਿਨ ਸਮਾਂ ਆਵੇਗਾ ਤੈਨੂ ਸਮਝਾਵਾਂਗੇ.

   ਓਹ ਸਿਖ ਵਾਪਸ ਚਲ੍ਯਾ ਗਿਆ ਅਤੇ  ਕੁਝ ਦਿਨ ਬਾਅਦ ਓਸ ਸਿਖ ਦਾ ਜਵਾਨ ਪੁੱਤਰ ਚੜਾਈ ਕਰ ਗਿਆ. ਨੇਤ ਰੱਬ ਦੀ ਐਸੀ ਕੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਓਹਨਾ ਦਿਨਾ ਵਿਚ ਓਸ ਸਿਖ ਦੇ ਪਿੰਡ ਤੋਂ ਥੋੜੀ ਦੂਰ ਡੇਰੇ ਲਾਕੇ ਬੈਠੇ ਸਨ. ਜਦ ਮਹਾਰਾਜ ਨੂ ਪਤਾ ਲੱਗਾ ਕੇ ਸਾਡੇ ਫਲਾਣੇ ਸਿਖ ਦਾ ਪੁੱਤਰ ਚੜਾਈ ਕਰ ਗਿਆ ਹੈ ਤਾ ਮਹਾਰਾਜ ਸਿਖ ਦੇ ਘਰ ਪਹੁੰਚੇ, ਦਿਲਾਸਾ ਦੇਣ ਨੂੰ. ਮਹਾਰਾਜ ਨੂ ਆਯਾ ਵੇਖ ਕੇ ਸਿਖ ਭੱਜ ਕੇ ਮਹਾਰਾਜ ਦੇ ਚਰਨਾ ਤੇ ਢਹ ਪਿਆ. ਮਹਾਰਾਜ ਪੁਛਦੇ ਸਿਖਾ ਕੀ ਭਾਣਾ ਵਰਤ ਗਿਆ ? ਰੋਂਦਾ ਹੋਯਾ ਕਹਨ ਲੱਗਾ ਮਹਾਰਾਜ ਮੇਰਾ ਜਵਾਨ  ਪੁੱਤਰ ਚਲਾ ਗਿਆ . ਮਹਾਰਾਜ ਓਸਦੇ ਪੁੱਤਰ ਦੇ ਸ਼ਰੀਰ ਕੋਲ ਆਏ ਤੇ ਕਹਣ ਲੱਗੇ ਸਿਖਾ ਇਹ ਸ਼ਰੀਰ ਕਿਸਦਾ ਹੈ ? ਕਹਣ ਲੱਗਾ ਮਹਾਰਾਜ ਇਹ ਮੇਰੇ ਪੁੱਤਰ ਦਾ ਸ਼ਰੀਰ ਹੈ. ਸਤਿਗੁਰੁ ਜੀ  ਓਸ ਸ਼ਰੀਰ ਦੇ ਕੋਲ ਬੈਠ ਗਏ, ਨਾਲੇ ਤਾ ਮਹਾਰਾਜ ਇਕ ਇਕ ਅੰਗ ਨੂੰ  ਹਥ ਲਾਈ ਜਾਨ, ਨਾਲੇ ਕਹੀ ਜਾਨ, ਸਿਖਾ, ਤੇਰੇ ਪੁੱਤਰ ਦੀਆਂ ਅਖਾਂ ਵੀ ਠੀਕ, ਨੱਕ ਵੀ ਠੀਕ, ਕੰਨ ਵੀ ਠੀਕ, ਹਥ ਵੀ ਠੀਕ, ਮਥਾ ਵੀ ਠੀਕ, ਪੈਰ ਵੀ ਠੀਕ. ਇਹ ਤਾ ਚੁਪ ਚਾਪ ਪਿਆ ਹੋਇਆ ਹੈ. ਸਿਖ ਰੋਂਦਾ ਹੋਯਾ ਕਹਣ ਲੱਗਾ ਮਹਾਰਾਜ, ਬੇਸ਼ਕ ਮੇਰੇ ਪੁੱਤਰ ਦੇ ਸ਼ਰੀਰ ਦੇ ਅੰਗ ਠੀਕ ਹਨ, ਮੇਰੇ ਪੁੱਤਰ ਦਾ ਸ਼ਰੀਰ ਇਥੇ ਹੀ ਪਿਆ ਹੋਯਾ ਹੈ, ਪਰ ਇਹ ਮੁਰਦਾ ਹੈ, ਜੀਓੰਦਾ ਨਹੀ, ਕਿਓਂਕਿ ਇਸਦੇ ਸਵਾਸ ਨਹੀ ਚਲਦੇ, ਇਸਦੇ ਪ੍ਰਾਨ ਨਿਕਲ ਚੁਕੇ ਹਨ, ਤੇ ਸ੍ਵਾਸਾ ਤੋ ਬਿਨਾ, ਪ੍ਰਾਣਾਂ  ਤੋ ਬਿਨਾ ਜੀਵ ਮੁਰਦਾ ਹੈ.

   ਗੁਰੂ ਗੋਬਿੰਦ ਸਿੰਘ ਜੀ ਸਾਹਿਬ ਮੁਸਕਰਾ ਕੇ ਕਹਨ ਲੱਗੇ ਸਿਖਾ, ਜਿਸ ਤਰਾਂ ਪ੍ਰਾਣਾਂ ਤੋ ਬਿਨਾ ਜੀਵ ਮੁਰਦਾ ਹੈ, ਓਸੇ ਤਰਾਂ ਪ੍ਰੇਮ ਤੋ ਬਿਨਾ ਸਿਖ ਵੀ ਮੁਰਦਾ ਹੈ. ਜਿਸ ਤਰਾਂ  ਸ੍ਵਾਸਾ ਤੋ ਬਿਨਾ ਸ਼ਰੀਰ ਤੇ ਸ਼ਰੀਰ ਦੇ ਅੰਗ ਕੰਮ ਨਹੀ ਆਉਂਦੇ , ਓਸੇ ਤਰਾਂ ਪ੍ਰੇਮ ਤੋ ਬਿਨਾ ਭਗਤੀ ਤੇ ਭਗਤੀ ਦੇ ਕਰਮ ਕਿਸੇ ਕੰਮ ਨਹੀ. ਜਿਸ ਕਰਮ ਵਿਚ ਪ੍ਰੇਮ ਨਹੀ, ਓਹ ਧਰਮ ਨਹੀ ਭਰਮ ਹੈ. ਜਿਸ ਭਗਤੀ ਵਿਚ ਪ੍ਰੇਮ ਨਹੀ, ਭਾਵਨਾ ਨਹੀ, ਓਹ ਭਗਤੀ ਮ੍ਰਿਤ ਹੈ, ਬੇਅਰਥ ਹੈ. ਜਿਸ ਤਰਾਂ ਸਵਾਸ ਸ਼ਰੀਰ ਲਈ ਜ਼ਰੂਰੀ ਹਨ, ਓਸੇ ਤਰਾਂ ਪ੍ਰੇਮ ਸਿਖੀ ਲਈ ਜ਼ਰੂਰੀ ਹੈ. ਜਿਸ ਤਰਾਂ ਚਲਦੇ ਸਵਾਸ ਜੀਓੰਦੇ ਇਨਸਾਨ ਦੀ ਨਿਸ਼ਾਨੀ ਹਨ , ਓਸੇ ਤਰਾਂ ਅਮ੍ਰਿਤ ਪਾਨ ਕਰਨਾ ਵੀ ਜੀਓੰਦੇ ਸਿਖ ਦੀ ਨਿਸ਼ਾਨੀ ਹੈ. ਅੰਮ੍ਰਿਤ ਪਾਨ ਓਹੀ ਕਰਦਾ ਹੈ ਜੋ ਗੁਰੂ ਨੂੰ ਪ੍ਰੇਮ ਕਰਦਾ ਹੈ, ਗੁਰੂ ਵਾਸਤੇ ਆਪਣਾ ਤਨ ਮਨ ਧਨ ਅਰਪਨ ਕਰਨ ਤੋ ਨਹੀ ਡਰਦਾ. ਜੇ ਹਿਰਦੇ ਅੰਦਰ ਪ੍ਰੇਮ ਹੈ, ਤਾਂ ਅੰਮ੍ਰਿਤ ਪਾਨ ਕਰਨਾ ਓਸ ਪ੍ਰੇਮ ਦੀ ਨਿਸ਼ਾਨੀ ਹੈ, ਜਿਸ ਤਰਾਂ ਚਲਨਾ, ਫਿਰਨਾ, ਖਾਨਾ, ਪੀਨਾ, ਬੋਲਨਾ ਇਕ ਜੀਓੰਦੇ ਇਨਸਾਨ ਦੀ ਨਿਸ਼ਾਨੀ ਹੈ.

ਓਹ ਸਿਖ ਮਹਾਰਾਜ ਦੇ ਚਰਨੀ  ਢਹ ਗਿਆ, ਕਹਣ ਲੱਗਾ ਮਹਾਰਾਜ, ਮੈ ਆਪਣੇ ਪੁੱਤਰ ਦੇ ਅੰਤਿਮ ਸੰਸਕਾਰ ਤੋ ਬਾਅਦ ਜ਼ਰੂਰ ਆਨੰਦਪੁਰ ਸਾਹਿਬ ਆਂਵਾਗਾ ਤੇ ਅਮ੍ਰਿਤ ਪਾਨ ਕਰਾਂਗਾ. ਮਹਾਰਾਜ ਮੁਸਕਰਾ ਕੇ ਕਹਣ ਲੱਗੇ ਸਿਖਾ, ਜਾ ਥੋੜਾ ਜਲ ਲੈਕੇ ਆ. ਸਿਖ ਬਾਟੇ ਵਿਚ ਜਲ ਲੈਕੇ ਆਇਆ ਅਤੇ ਮਹਾਰਾਜ ਨੂੰ ਦਿੱਤਾ. ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਜਲ ਦੀਆਂ ਦੋ ਬੂੰਦਾ ਇਹ ਸ਼ਬਦ ਪੜ੍ਹਕੇ ਸਿਖ ਦੇ ਪੁੱਤਰ ਦੀਆ ਅਖਾਂ ਤੇ ਮਾਰੀਆਂ

ਚੱਤ੍ਰ ਚਕ੍ਰ ਵਰਤੀ ਚਤ੍ਰ ਚਕ੍ਰ ਭੁਗਤੇ ॥
ਸੁਯੰਭਵ ਸੁਭੰ ਸਰਬ ਦਾ ਸਰਬ ਜੁਗਤੇ ॥
ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ ॥
ਸਦਾ ਅੰਗ ਸੰਗੇ ਅਭੰਗੰ ਬਿਭੂਤੇ ॥

ਸਿਖ ਦਾ ਪੁੱਤਰ ਵਾਹਿਗੁਰੂ ਵਾਹਿਗੁਰੂ ਕਹੰਦਾ ਉਠ ਖੜਾ ਹੋਇਆ.  ਦੋਨੇ ਪਿਤਾ ਪੁੱਤਰ ਅਤੇ  ਸਾਰੀ ਸੰਗਤ ਮਹਾਰਾਜ ਦੇ ਚਰਨਾ ਤੇ ਢਹ  ਗਈ, ਧੰਨ ਕਲਗੀਆਂ ਵਾਲੇਆ , ਏਨਾ ਵੱਡਾ ਕੌਤਕ ਕੀਤਾ , ਇਕ ਸਿਖ ਨੂ ਸਮਝਾਉਣ ਲਈ ਕੇ ਅਮ੍ਰਿਤ ਕੀ ਹੈ ਤੇ ਪ੍ਰੇਮ ਕੀ ਹੈ ?

           ਜੋ ਗੱਲ ਕਲਗੀਧਰ ਦਸਮੇਸ਼ ਪਿਤਾ ਨੇ ਸਮਝਾਈ , ਓਹ ਗੱਲ ਜੇ ਅੱਜ ਦੇ ਸਿਖ ਯਾਦ ਰਖਣ ਤਾ ਹੋਰ ਕੀ ਚਾਹੀਦਾ ਹੈ ?  ਧਰਮ ਦਾ, ਕਰਮ ਦਾ, ਭਗਤੀ ਦਾ, ਕੀਰਤਨ ਦਾ, ਸੇਵਾ ਦਾ ਮੂਲ  ਪ੍ਰੇਮ ਹੋਵੇ. ਜੇ ਇਹ ਸਾਰੇ ਕਰਮ ਅਸੀਂ ਸਿਰਫ ਵਿਖਾਵੇ ਖਾਤਿਰ, ਲੋਕਾ ਨੂੰ ਦਿਖਾਉਣ ਖਾਤਿਰ ਕਰਦੇ ਹਾਂ ਤਾ ਇਹ ਬੇਅਰਥ ਹਨ, ਇਹ ਲੋਕਾ ਨੂੰ ਖੁਸ਼ ਕਰ ਲੈਣਗੇ, ਦੋ ਪਾਲ ਦੀ ਵਾਹ ਵਾਹੀ ਮਿਲ ਜਾਏਗੀ ਪਰ ਗੁਰੂ ਦੀ ਖੁਸ਼ੀ ਨਹੀ ਮਿਲਦੀ. ਗੁਰੂ ਦੀ ਖੁਸ਼ੀ ਲੈਣ ਵਾਸਤੇ ਅੰਦਰ ਪ੍ਰੇਮ ਹੋਣਾ, ਨਿਮਰਤਾ ਹੋਣੀ  ਬਹੁਤ ਜ਼ਰੂਰੀ ਹੈ. ਪ੍ਰੇਮ ਧਰਮ ਦੀ ਆਤਮਾ ਹੈ. ਜਦ ਤਕ ਸ਼ਰੀਰ ਵਿਚ ਆਤਮਾ ਹੈ, ਸ਼ਰੀਰ ਜਿਓੰਦਾ ਹੈ, ਜਦ ਤਕ ਧਰਮ ਵਿਚ ਪ੍ਰੇਮ ਹੋਏਗਾ, ਧਰਮ ਜਿਊਂਦਾ ਰਹੇਗਾ. ਜਿੰਨਾ ਦੇ ਅੰਦਰ ਪ੍ਰੇਮ ਸੀ, ਓਹਨਾ ਨੂੰ ਆਰਿਆ ਨਾਲ ਚੀਰਿਆ ਗਿਆ, ਟੁਕੜੇ ਟੁਕੜੇ ਕੀਤਾ ਗਿਆ, ਖੋਪਰ ਉਤਾਰ ਦਿੱਤੇ ਗਏ, ਜੀਓੰਦੇ ਜੀ ਸਾੜੇਆ ਗਿਆ ,ਪਰ ਓਹਨਾ ਨੇ ਧਰਮ ਨੂ ਨਹੀ ਛਡਿਆ, ਕਿਓਂਕਿ ਓਹਨਾ ਦੇ ਅੰਦਰ ਧਰਮ ਜੀਓੰਦਾ ਸੀ. ਪਿਆਰ ਕਰਨ ਵਾਲੇ ਹਰ ਦੁਖ ਸਹ ਕੇ ਵੀ, ਹਰ ਮੁਸੀਬਤ ਸਹ  ਕੇ ਵੀ ਪਿਆਰ ਦਾ ਰਸਤਾ ਨਹੀ ਛਡਦੇ. ਜੋ ਕੱਚੇ ਹੁੰਦੇ ਹਨ, ਓਹ ਥੋੜਾ ਜੇਹਾ ਦੁਖ ਦੇਖ ਕੇ, ਮੁਸੀਬਤ ਦੇਖ ਕੇ ਭਜ ਜਾਂਦੇ ਹਨ.  ਸਿਖੀ ਦਾ ਮਾਰਗ ਪ੍ਰੇਮ ਦਾ ਮਾਰਗ ਹੈ, ਇਸ ਰਸਤੇ ਓਹੀ ਤੁਰ ਸਕਦਾ ਹੈ ਜਿੰਨੇ ਗੁਰੂ ਨਾਲ ਇਸ਼ਕ਼ ਕੀਤਾ ਹੈ, ਤੇ ਗੁਰੂ ਨੇ ਸਾਫ਼ ਕਿਹਾ ਹੈ ਕੇ ਜੇ ਮੇਰੇ ਨਾਲ ਪਿਆਰ ਕਰਨਾ ਹੈ, ਮੇਰੇ ਰਸਤੇ ਤੇ ਤੁਰਨਾ ਹੈ ਤਾ ਪਹਲਾ ਮੌਤ ਕਬੂਲ ਕਰ, ਪਹਲਾ ਸਬ ਤੋਂ ਨੀਵਾ ਹੋ, ਫੇਰ ਮੇਰੇ ਰਸਤੇ ਪੈਰ ਰਖੀੰ .

ਸਲੋਕ ਮਃ ੫ ॥
ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ॥
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ ॥1॥

ਅੱਜ ਲੋੜ ਹੈ ਅਸੀਂ ਸਿਖ ਓਸ ਪਿਆਰ ਨੂ ਆਪਣੇ ਜੀਵਨ ਦਾ ਅਧਾਰ ਬਣਾਈਏ. ਸਿਮਰਨ ਜਦ ਮਰਜੀ ਕਰੋ, ਭਗਤੀ ਜਦ ਮਰਜ਼ੀ ਕਰੋ, ਬਾਣੀ ਜਿੰਨੀ ਹੋ ਸਕੇ ਪੜੋ, ਜਦ ਮਰਜ਼ੀ ਪੜੋ, ਸੇਵਾ ਜਿੰਨੀ ਹੋ ਸਕੇ ਕਰੋ , ਪਰ ਇਹ ਗੱਲ ਯਾਦ ਰਖੋ ਕੇ ਇਹ ਸਬ ਤਾਂਹੀ  ਸਫਲ ਹੈ ਜੇ ਇਸਦੇ ਮੂਲ ਵਿਚ, ਜੜ ਵਿਚ ਪ੍ਰੇਮ  ਹੈ. ਪ੍ਰੇਮ ਦੇ ਬੀਜ ਨੂ ਹੀ ਕਿਰਪਾ ਰੂਪ ਫਲ ਲਗਦਾ ਹੈ. ਹਰ ਵਕਤ ਉਸ ਕਲਗੀਆਂ ਵਾਲੇ ਬਾਪੂ ਨੂ ਹਾਜ਼ਰ ਨਾਜ਼ਰ ਸਮਝੀਏ, ਓਸ ਵਾਹਿਗੁਰੂ ਅਕਾਲ ਪੁਰਖ ਨੂ ਅਪਨੇ ਅੰਗ ਸੰਗ ਜਾਨ ਕੇ, ਪਿਤਾ ਰੂਪ ਵਿਚ, ਮਾਤ ਰੂਪ ਵਿਚ ਉਸਦਾ ਪ੍ਰੇਮ ਹਿਰਦੇ ਚ ਵਸਾਕੇ ਸੰਸਾਰ ਤੇ ਅਪਨੇ ਕਰਮ ਕਰੀਏ. ਇਸ ਤਰਾਂ ਦਾ ਜੀਵਨ ਜੀਵੀਏ ਕੇ ਸਾਡਾ ਹਰ ਪਲ, ਹਰ ਸਵਾਸ ਸਿਮਰਨ ਬਣ ਜਾਏ ਅਤੇ ਸਾਡੇ ਪਿਆਰ ਨੂ  ਵੇਖ ਕੇ , ਸਾਡੀ ਭਾਵਨਾ ਨੂ ਵੇਖ ਕੇ ਵਾਹਿਗੁਰੂ ਮਾਂ ਸਾਨੂ ਸਦਾ ਆਪਣੀ ਗੋਦ ਵਿਚ ਰਖੇ.
ਸੰਸਾਰ ਨੂ ਮਹਾਰਾਜ ਨੇ ਬਾਣੀ ਵਿਚ ਹਨੇਰਾ ਆਖ੍ਯਾ ਹੈ , ਅੱਜ ਕੋਈ ਤੁਹਾਡਾ ਹੈ, ਕੱਲ ਨੂ ਨਹੀ. ਅੱਜ ਲੋਕ ਵਾਦੇ ਕਰਕੇ, ਆਪਣਾ ਬਣਾਕੇ ਧੋਖਾ ਦੇ ਜਾਂਦੇ ਹਨ, ਕੱਲਾ ਛਡ ਜਾਂਦੇ ਹਨ. ਜ਼ਿੰਦਗੀ ਭਰ ਸਾਥ ਨਿਭਾਉਣ ਦੀਆ ਗੱਲਾ ਕਰਨ ਵਾਲੇ ਵੀ ਵਖਤ ਪਏ ਤੋ ਦੂਰ ਚਲੇ ਜਾਂਦੇ ਹਨ, ਪਰ ਇਕ ਓਹ ਮਾਂ ਹੈ, ਵਾਹਿਗੁਰੂ ਮਾਂ, ਇਕ ਓਹ ਪਿਤਾ ਹੈ , ਇਕ ਓਹ ਗੁਰੂ ਹੈ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜੋ ਕਦੇ ਵੀ ਸਾਨੂ ਕੱਲਾ ਨਹੀ ਛਡਦਾ. ਅਸੀਂ ਉਸ ਤੋ ਦੂਰ ਹਾਂ, ਓਹ ਨਹੀ. ਓਹ ਤਾਂ ਹਰ ਪਲ ਸਾਥ ਹੈ, ਨੇੜੇ ਤੋਂ ਵੀ ਨੇੜੇ ਹੈ, ਬਸ ਲੋੜ ਹੈ ਉਸਨੂ ਪ੍ਰੇਮ ਨਾਲ ਬੁਲਾਉਣ ਦੀ, ਯਾਦ ਕਰਨ ਦੀ. ਆਓ, ਵਾਹਿਗੁਰੂ ਨਾਲ, ਗੁਰੂ ਨਾਲ ਇਕ ਅਪਨੇਪਨ ਦਾ ਰਿਸ਼ਤਾ ਬਣਾਈਏ , ਓਹ ਰਿਸ਼ਤਾ ਜੋ ਦੁਨੀਆ ਦੀਆ ਅਖਾਂ ਨਹੀ ਦੇਖ ਸਕਦੀਆ, ਜਿਸ ਨੂ ਦੁਨੀਆ ਮਹਸੂਸ  ਨਹੀ ਕਰ ਸਕਦੀ. ਜਿਸਦੇ ਵਿਚ ਅਸੀਂ ਹਾਂ ਤੇ ਸਾਡਾ ਵਾਹਿਗੁਰੂ ਹੈ.
ਫੇਰ ਸਾਡੀ ਭਗਤੀ ਸਚੀ ਭਗਤੀ ਹੈ, ਫੇਰ ਸਾਡਾ ਸਿਮਰਨ ਸਚਾ ਸਿਮਰਨ ਹੈ.

ਇਸ ਪ੍ਰੇਮ ਦੇ ਮਾਰਗ ਬਾਰੇ ਕਿਸੇ ਨੇ ਦੋ ਅਖਰ ਲਿਖੇ ਹਨ ........

 ਪ੍ਰੀਤ ਰੀਤ ਦੀਆ ਵਾਟਾਂ ਲੰਮੀਆਂ , ਆਖਣ ਲੋਕੀ ਦਾਨੇ
ਮੌਤੋਂ ਉਰੇ ਨਾ ਮੰਜਿਲ ਮੁਕਦੀ, ਓ ਆਸ਼ਿਕ਼ ਦੀਵਾਨੇ
ਕਦਮ ਕਦਮ ਤੇ ਸੌ ਸੌ ਠੋਕਰ ਦਿਲ ਨੂ ਖਾਣੀ ਪੈਂਦੀ ਐ
ਮੌਤੋ ਪਰੇ ਇਸ਼ਕ਼ ਦਾ ਡੇਰਾ ਜਿਥੇ ਸੜਨ ਪਰਵਾਨੇ


ਯਾਦ ਰਖੋ , ਪ੍ਰੇਮ ਧਰਮ ਦੀ ਆਤਮਾ ਹੈ .

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤੇਹ


ਸਮਰਜੀਤ ਸਿੰਘ
Posted by Kamaljeet Singh Shaheedsar on Friday, January 7. 2011Add Comment

Submitted comments will be subject to moderation before being displayed.

Enclosing asterisks marks text as bold (*word*), underscore are made via _word_.
Standard emoticons like :-) and ;-) are converted to images.

To prevent automated Bots from commentspamming, please enter the string you see in the image below in the appropriate input box. Your comment will only be submitted if the strings match. Please ensure that your browser supports and accepts cookies, or your comment cannot be verified correctly.
CAPTCHA

Quicksearch

Search for an entry in Jatha Shaheedan:

Did not find what you were looking for? Post a comment for an entry or contact us via email!