Warriors of Faith

A Jhujaroo Singh talks to his Mother



ਪੁੱਤ ਖਾੜਕੂ ਤੇਰਾ ਲੜਿਆ ਜ਼ਮੀਨ ਪਿੱਛੇ
ਮਿਹਣਾ ਮਾਰੇ ਨਾ ਤੈਨੂੰ ਕਿਤੇ ਜੱਗ ਮਾਏ
ਰੁਲੇਗੀ ਖ਼ਬਰੇ ਕਿਥੇ ਲਾਸ਼ ਮੇਰੀ
ਨਹੀਂ ਸਿਵਿਆਂ ’ਚ ਵੀ ਮੇਰਾ ਤਾਂ ਅੱਧ ਮਾਏ

ਕੌਮੀ ਘਰ ਲਈ ਕਾਫ਼ਲਾ ਲੜ ਰਿਹਾ ਏ
ਲੜਦਿਆਂ ਪਰਿਵਾਰ ਲਈ ਲੱਗਦੀ ਸੰਗ ਮਾਏ
ਇੰਨਾਂ ਗੱਲਾਂ ’ਚ ਨਾਂ ਐਵੇਂ ਉਲਝਾ ਮੈਨੂੰ
ਸਾਡੀ ਤਾਂ ਹਿੰਦ ਸਰਕਾਰ ਨਾਲ ਜੰਗ ਮਾਏ

ਮੇਰਾ ਫ਼ੈਸਲਾ ਪੱਥਰ ਤੇ ਲੀਕ ਮਾਤਾ
ਭਾਵੇਂ ਅੱਜ ਸੁਣ ਲਏ, ਭਾਵੇਂ ਕੱਲ੍ਹ ਸੁਣ ਲਏ
ਲੜਨਾਂ ਕੌਮ ਖ਼ਾਤਿਰ, ਮਰਨਾ ਕੌਮ ਖ਼ਾਤਿਰ
ਆਪਣੇ ਲਾਲ ਦੇ ਦਿਲ ਦੀ ਗੱਲ ਸੁਣ ਲਏ

ਵੇਖਿਆ ਜਾਂਦਾ ਨਹੀਂ ਸਰੋਵਰ ਦਾ ਲਾਲ ਪਾਣੀ
ਪਿਆ ਕੌਮ ਤੇ ਵਖ਼ਤ ਨਹੀਂ ਵੇਖ ਹੁੰਦਾ
ਵੇਖੀ ਜਾਂਦੀ ਨਹੀਂ ਫ਼ਿਜ਼ਾ ਵਿੱਚ ਚੁੱਪ ਪਸਰੀ
ਖੰਡਰ ਹੋਇਆ ਤਖ਼ਤ ਨਹੀਂ ਵੇਖ ਹੁੰਦਾ

ਅੰਮ੍ਰਿਤਸਰ ਵੱਲੋਂ ਚਲਦੀ ਹਵਾ ਵਿੱਚੋਂ
ਮੈਨੂੰ ਆਉਂਦੀ ਬਾਰੂਦ ਦੀ ਬੋ ਮਾਏ
ਵਿੱਚ ਚੁੱਲ੍ਹੇ ਤੂੰ ਬਾਲਦੀ ਅੱਗ ਜਿਹੜੀ
ਲੱਗਦੀ ਸ਼ਹੀਦਾਂ ਦੇ ਸਿਵਿਆਂ ਦੀ ਲੋਅ ਮਾਏ

ਵੇਖ ਵੈਰੀਆਂ ਕੁਫ਼ਰ ਦੀ ਹੱਦ ਕੀਤੀ
ਸ਼ਰੇਆਮ ਅੱਜ ਇੱਜ਼ਤਾਂ ਵੰਗਾਰਦੇ ਨੇ
ਅਸੀਂ ਜਿੰਨਾਂ ਦੀ ਰਾਖੀ ਲਈ ਸਿਰ ਦਿੱਤੇ
ਪੱਗਾਂ ਸਿਰਾਂ ਤੋਂ ਅੱਜ ਉਤਾਰਦੇ ਨੇ

ਮੈਨੂੰ ਪਤਾ ਏ ਝੋਰਾ ਜੋ ਤੂੰ ਲਾਇਆ
ਫ਼ਿਕਰ ਵੱਢ ਕੇ ਤੈਨੂੰ ਜੋ ਖਾ ਰਿਹਾ ਏ
ਬੁੱਢੇ ਬਾਪੂ ਨੂੰ ਵੀ ਦੇਵੀਂ ਹੌਸਲਾ ਤੂੰ
ਪੁੱਤਰ ਛਮਾਂ ਤੋਂ ਸੜ੍ਹਨ ਲਈ ਜਾ ਰਿਹਾ ਏ

ਉਹਨਾਂ ਜੱਗ ਤੇ ਜਿਉਂਕੇ ਮਾਏ ਕੀ ਲੈਣਾ
ਮੁਕਾਮ ਮੌਤ ਤੋਂ ਪਰ੍ਹੇ ਜੋ ਮਿੱਥ ਲੈਂਦੇ
ਬਹਾਨੇ ਮਰਨ ਦੇ ਸੂਰਮੇ ਲੱਭਦੇ ਨੇ
ਹੋ ਜਾਂਦੇ ਸ਼ਹੀਦ ਤੇ ਅਮਰ ਰਹਿੰਦੇ

ਚਾਰੇ ਲਾਲ ਉਹਨੇ ਧਰਮ ਤੋਂ ਵਾਰ ਦਿੱਤੇ
ਤੂੰ ਵੀ ਕਰਦੇ ਅੱਜ ਇੱਕ ਅਹਿਸਾਨ ਮਾਏ
ਜੇ ਨਾਂ ਲੜਿਆ ਮੈਂ ਅਜੀਤ ਜੁਝਾਰ ਵਾਂਗੂੰ
ਬਾਜ਼ਾਂ ਵਾਲੇ ਦੀ ਕੀ ਸੰਤਾਨ ਮਾਏ

ਭਾਣੇ ਰੱਬ ਦੇ ਰਹਿਕੇ ਤੂੰ ਦਿਨ ਕੱਟੀਂ
ਕੱਚੇ ਕੋਠਿਆਂ ਦਾ ਪਾਵੀਂ ਨਾ ਵਾਸਤਾ
ਤੂੰਜੇ ਕਦੇ ਮਮਤਾ ਦੀ ਕਾਲਜੇ ਹੂਕ ਉਠੇ
ਸੁਣ ਲਈਂ ਮੰਨੂ ਦੀ ਜੇਲ੍ਹ ਦੀ ਦਾਸਤਾ ਤੂੰ

ਨਾਲ ਧਿਆਨ ਦੇ ਬਹਿਕੇ ਸੁਣ ਤਾਂ ਸਹੀ
ਵਾਜ਼ਾਂ ਮਾਰਦੀ ਸਰਹੰਦ ਦੀ ਕੰਧ ਮਾਏ
ਇਤਿਹਾਸ ਆਪਣਾ ਆਪ ਦੁਹਰਾ ਰਿਹਾ ਏ
ਤਵਾਰੀਖ਼ ਕਰਦੀ ਸਿਰਾਂ ਦੀ ਮੰਗ ਮਾਏ



Posted by Kamaljeet Singh Shaheedsar on Tuesday, August 30. 2011 in History



Add Comment

Submitted comments will be subject to moderation before being displayed.

Enclosing asterisks marks text as bold (*word*), underscore are made via _word_.
Standard emoticons like :-) and ;-) are converted to images.

To prevent automated Bots from commentspamming, please enter the string you see in the image below in the appropriate input box. Your comment will only be submitted if the strings match. Please ensure that your browser supports and accepts cookies, or your comment cannot be verified correctly.
CAPTCHA

Quicksearch

Search for an entry in Jatha Shaheedan:

Did not find what you were looking for? Post a comment for an entry or contact us via email!