Warriors of Faith

Shaheed General Labh Singh


ਸ਼ਹੀਦੀ ਦਿਹਾੜਾ 12 ਜੁਲਾਈ 1988, "ਸ਼ਹੀਦ ਭਾਈ ਸੁਖਦੇਵ ਸਿੰਘ ‘ਸੁੱਖਾ ਸਿਪਾਹੀ’ ਉਰਫ ਸ਼ਹੀਦ ਜਨਰਲ ਲਾਭ ਸਿੰਘ ਪੰਜਵੜ" - ਖਾਲਿਸਤਾਨ ਕਮਾਂਡੋ ਫੋਰਸ

ਮਾਛੀਵਾੜੇ ਦੇ ਸੱਥਰ ਦੇ ਗੀਤ ਵਿਚੋ, ਅਸੀ ਉਠਾਂਗੇ ਚੰਡੀ ਦੀ ਵਾਰ ਬਣਕੇ ॥
ਜਿਨ੍ਹਾਂ ਸੂਲਾਂ ਨੇ ਦੇਣਾ ਨਾ ਸੌਣ ਸਾਨੂੰ, ਛਾਂਗ ਦਿਆਗੇ ਖੰਡੇ ਦੀ ਧਾਰ ਬਣਕੇ ॥

ਆਪ ਜੀ ਦਾ ਜਨਮ ਜ਼ਿਲਾ ਅੰਮ੍ਰਿਤਸਰ ਵਿਖੇ ਹੋਇਆ। ਆਪ ਜੀ ਦੇ ਵੱਡੇ ਭਰਾ ਸ੍ਰ: ਦਲਜੀਤ ਸਿੰਘ ਜੀ ਹਨ। ਆਪ ਜੀ ਦੇ ਪਿਤਾ ਜੀ ਛੋਟੇ ਹੁੰਦਿਆਂ ਹੀ ਅਕਾਲ ਚਲਾਣਾ ਕਰ ਗਏ ਸਨ। ਭਾਈ ਸੁਖਦੇਵ ਸਿੰਘ ਜੀ ਨੇ ਦਸਵੀਂ ਤੱਕ ਦੀ ਪੜਾਈ ਪੰਜਵੜ ਦੇ ਹਾਈ ਸਕੂਲ ਤੋਂ ਅਤੇ 12ਵੀਂ ਬੀੜ ਬਾਬਾ ਬੁੱਢਾ ਸਾਹਿਬ ਕਾਲਜ ਤੋਂ ਪਾਸ ਕੀਤੀ। ਭਾਈ ਸਾਹਿਬ ਜੀ ਕਬੱਡੀ ਦੇ ਬਹੁਤ ਵਧੀਆ ਖਿਡਾਰੀ ਸਨ।

ਭਾਈ ਸਾਹਿਬ ਜੀ 1971 ਵਿਚ ਪੰਜਾਬ ਪੁਲਿਸ ਵਿਚ ਭਰਤੀ ਹੋ ਗਏ। ਸੰਨ 1977 ਵਿਚ ਭਾਈ ਸੁਖਦੇਵ ਸਿੰਘ ਜੀ ਦਾ ਅਨੰਦ ਕਾਰਜ ਬੀਬੀ ਦਵਿੰਦਰ ਕੌਰ ਪੁੱਤਰੀ ਸ੍ਰ: ਚਰਨ ਸਿੰਘ ਵਾਸੀ ਉੜਮੁੜ ਟਾਂਡਾ ਨਾਲ ਹੋਈ ਅਤੇ ਦੋ ਸਪੁੱਤਰ ਰਾਜੇਸ਼ਵਰ ਸਿੰਘ ਤੇ ਪਰਦੀਪ ਸਿੰਘ ਪੈਦਾ ਹੋਏ।

13 ਅਪ੍ਰੈਲ 1978 ਦੇ ਖ਼ੂਨੀ ਸਾਕੇ ਨੇ ਆਪ ਜੀ ਦੇ ਮਨ ਤੇ ਬਹੁਤ ਡੂੰਘਾ ਪ੍ਰਭਾਵ ਪਾਇਆ ਤੇ ਸੰਤ ਗਿ: ਜਰਨੈਲ ਸਿੰਘ ਜੀ ਖ਼ਾਲਸਾ ਦੇ ਸੰਪਰਕ ਵਿਚ ਆਏ। ਭਾਈ ਸਾਹਿਬ ਨੇ ਪੁਲਿਸ ਦੀ ਨੌਕਰੀ ਕਰਦਿਆਂ ਹੀ ਕਈ ਸਿੱਖ ਪੰਥ ਦੇ ਦੋਖੀ ਤੇ ਕਾਤਲਾਂ ਨੂੰ ਸੋਧਾ ਲਾ ਕੇ ਨਰਕਧਾਮ ਭੇਜਿਆ। ਸੰਨ 1982 ਵਿਚ ਜੇਠ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਪੰਜਾਬ ਪੁਲਿਸ ਦੀ ਨੌਕਰੀ ਛੱਡ ਕੇ ਭਾਈ ਸੁਖਦੇਵ ਸਿੰਘ ਜੀ ‘ਸੁੱਖਾ ਸਿਪਾਹੀ’ ਘਰ ਆ ਗਏ ਤੇ ਮਾਤਾ ਜੀ ਨੂੰ ਕਹਿਣ ਲੱਗੇ,‘‘ ਬੀਬੀ! ਮੈਂ ਸਰਕਾਰੀ ਨੌਕਰੀ ਛੱਡ ਕੇ ਸਿੱਖ ਕੌਮ ਦੀ ਸੇਵਾ ਕਰਨ ਦਾ ਸੰਕਲਪ ਧਾਰ ਕੇ ਆ ਗਿਆ ਹਾਂ। ਹੁਣ ਮੈਂ ਸਰਕਾਰ ਦੇ ਸਿਪਾਹੀ ਦੀ ਥਾਂ ਖ਼ਾਲਸਾ ਫ਼ੌਜ ਦਾ ਸਿਪਾਹੀ ਬਣਨ ਦਾ ਫ਼ੈਸਲਾ ਕਰ ਲਿਆ ਹੈ। ਉਸ ਦਿਨ ਤੋਂ ਹੀ ਭਾਈ ਸਾਹਿਬ ਸੰਤ ਗਿ: ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਜੱਥੇ ਵਿਚ ਸ਼ਾਮਲ ਹੋ ਗਏ ਤੇ ਅੰਮ੍ਰਿਤ ਛਕ ਕੇ ਪੂਰਨ ਗੁਰਸਿੱਖ ਸਜ ਗਏ। ਸੰਤ ਗਿ: ਜਰਨੈਲ ਸਿੰਘ ਜੀ ਖ਼ਾਲਸਾ ਨੇ ਆਪ ਜੀ ਦਾ ਨਾਂਮ ਜਨਰਲ ਲਾਭ ਸਿੰਘ ਰੱਖਿਆ। ਜਨਰਲ ਲਾਭ ਸਿੰਘ ਨੂੰ ਸੰਤ ਭਿੰਡਰਾਂਵਾਲਿਆਂ ਦੀ ਸੰਗਤ ਬੜੀ ਨੇੜਿਓਂ ਮਾਨਣ ਦਾ ਸੁਭਾਗ ਪ੍ਰਾਪਤ ਹੋਇਆ। ਭਾਈ ਲਾਭ ਸਿੰਘ ਜੀ, ਸੰਤ ਗਿ: ਜਰਨੈਲ ਸਿੰਘ ਜੀ ਖ਼ਾਲਸਾ ਦੇ ਬਹੁਤ ਨਜ਼ਦੀਕੀ ਸਿੰਘਾਂ ਵਿਚੋਂ ਗਿਣੇ ਜਾਂਦੇ ਸਨ। ਸੰਤ ਜੀ ਭਾਈ ਸਾਹਿਬ ਨੂੰ ਹਮੇਸ਼ਾਂ ‘ਸਾਡਾ ਲਾਭ ਸਿੰਘ’ ਕਹਿ ਕੇ ਬੁਲਾਉਦੇ ਸਨ।


ਜਨਰਲ ਲਾਭ ਸਿੰਘ ਜੀ ਨੇ ਭਾਈ ਸੁਰਿੰਦਰ ਸਿੰਘ ਸੋਢੀ, ਭਾਈ ਮਨਬੀਰ ਸਿੰਘ ਚਹੇੜੂ, ਭਾਈ ਮੇਜਰ ਸਿੰਘ ਨਾਗੋਕੇ ਅਤੇ ਭਾਈ ਮਥਰਾ ਸਿੰਘ ਨਾਲ (ਜੂਨ 1984 ਦੇ ਘੱਲੂਘਾਰੇ ਤੋਂ ਪਹਿਲਾਂ) ਕਈ ਦਲੇਰਾਨਾ ਤੇ ਜੁਝਾਰੂ ਕਾਰਨਾਮੇ ਕੀਤੇ। ਡੀ.ਆਈ.ਜੀ. ਅਟਵਾਲ, ਹਰਬੰਸ ਲਾਲ ਖੰਨਾ (ਜਿਹੜਾ ਕਹਿੰਦਾ ਹੁੰਦਾ ਸੀ ਕਿ ਦੁੱਕੀ ਤਿੱਕੀ ਖਹਿਣ ਨਹੀਂ ਦੇਣੀ, ਸਿਰ ’ਤੇ ਪਗੜੀ ਰਹਿਣ ਨਹੀਂ ਦੇਣੀ), ਲਾਲੇ ਜਗਤ ਨਾਰਾਇਣ ਦੇ ਛੋਕਰੇ ਰਮੇਸ਼ ਚੰਦਰ, ਸ਼ਹੀਦ ਮੁਸੀਬਤ ਸਿੰਘ ਦੇ ਕਾਤਲ ਗੁਰਬਚਨ ਸਿਹੁੰ ਡੀ.ਐਸ.ਪੀ. ਨੂੰ ਸੋਧਣ ਵਾਲਿਆਂ ਵਿਚ ਖ਼ਾਲਸਾ ਪੰਥ ਵੱਲੋਂ ਜਨਰਲ ਲਾਭ ਸਿੰਘ ਜੀ ਦਾ ਨਾਮ ਬੜੇ ਮਾਣ ਨਾਲ ਲਿਆ ਜਾਂਦਾ ਹੈ।

ਜੂਨ 1984 ਨੂੰ ਦਰਬਾਰ ਸਾਹਿਬ ਉਪਰ ਹੋਏ ਫ਼ੌਜੀ ਹਮਲੇ ਵੇਲੇ ਭਾਈ ਲਾਭ ਸਿੰਘ ਜੀ ਨੂੰ ਹੋਰਨਾਂ ਸਿੰਘਾਂ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ। ਹਿੰਦੋਸਤਾਨੀ ਫ਼ੌਜ ਦੇ ਕੈਂਪਾਂ ਵਿਚ ਕਰੜੀ ਤਫਤੀਸ਼ ਤੋਂ ਬਾਅਦ ਹੋਰਨਾਂ ਸਿੰਘਾਂ ਦੇ ਨਾਲ ਰਾਜਸਥਾਨ ਦੀ ਜੋਧਪੁਰ ਜੇਲ ’ਚ ਬੰਦ ਕਰ ਦਿੱਤਾ ਗਿਆ। ਕੁਝ ਚਿਰ ਬਾਅਦ 12 ਮਈ 1984 ਨੂੰ ਰਮੇਸ਼ ਚੰਦਰ ਦੇ ਕਤਲ ਕੇਸ ਦਾ ਮੁਕੱਦਮਾ ਦਰਜ ਕਰਕੇ ਭਾਈ ਸਾਹਿਬ ਨੂੰ ਜਲੰਧਰ ਜੇਲ ’ਚ ਤਬਦੀਲ ਕਰ ਦਿੱਤਾ ਗਿਆ। ਮਾਰਚ 1986 ਵਿਚ ਭਾਈ ਮਨਬੀਰ ਸਿੰਘ ਚਹੇੜੂ, ਭਾਈ ਜਰਨੈਲ ਸਿੰਘ ਹਲਵਾਰਾ ਨੇ ਸਾਥੀ ਸਿੰਘਾਂ ਨਾਲ ਮਿਲ ਕੇ ਰਮੇਸ਼ ਚੰਦਰ ਕਤਲ ਦੇ ਮੁਕੱਦਮੇ ਦੀ ਪੇਸ਼ੀ ’ਤੇ ਆਏ ਭਾਈ ਲਾਭ ਸਿੰਘ ਨੂੰ ਦੋ ਸਾਥੀਆਂ ਸਮੇਤ ਪੁਲਿਸ ਪਾਰਟੀ ’ਤੇ ਜਲੰਧਰ ਕਚਹਿਰੀਆਂ ’ਚ ਹਮਲਾ ਕਰ ਕੇ ਆਜ਼ਾਦ ਕਰਵਾ ਲਿਆ।

ਇਸ ਤੋਂ ਬਾਅਦ ਭਾਈ ਲਾਭ ਸਿੰਘ ਸਿੱਖ ਸੰਘਰਸ਼ ਨੂੰ ਅੱਗੇ ਤੋਰਨ ਲਈ ਮੈਦਾਨੇ ਜੰਗ ’ਚ ਵਿਚਰਣ ਲੱਗਾ, ਉਸ ਦੇ ਦਲੇਰੀ ਤੇ ਜਾਂਬਾਜ਼ੀ ਭਰੇ ਕਾਰਨਾਮਿਆਂ ਦੀ ਚਰਚਾ ਘਰ-ਘਰ ਹੋਣ ਲੱਗੀ ਤੇ ਸਿੱਖੀ ਦੇ ਵਿਰੋਧੀ ਭਾਈ ਲਾਭ ਸਿੰਘ ਦਾ ਨਾਂ ਸੁਣ ਕੇ ਥਰ-ਥਰ ਕੰਬਣ ਲੱਗੇ। ਜਨਰਲ ਲਾਭ ਸਿੰਘ ਖਾੜਕੂ ਸੰਘਰਸ਼ ਵਿਚ ਇੱਕ ਨੀਤੀਵਾਨ ਤੇ ਜਾਂਬਾਜ਼ ਜਰਨੈਲ ਸੀ। ਭਾਈ ਮਨਬੀਰ ਸਿੰਘ ਚਹੇੜੂ ਉਰਫ਼ ਜਨਰਲ ਹਰੀ ਸਿੰਘ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰਨ ਤੋਂ ਬਾਅਦ ਭਾਈ ਲਾਭ ਸਿੰਘ ਨੂੰ ਖ਼ਾਲਿਸਤਾਨ ਕਮਾਂਡੋ ਫ਼ੋਰਸ ਦਾ ਜਰਨੈਲ ਥਾਪਿਆ ਗਿਆ।

ਜਨਰਲ ਲਾਭ ਸਿੰਘ ਨਿਰਦੋਸ਼ਾਂ ਦਾ ਖ਼ੂਨ ਵਹਾਉਣ ’ਚ ਵਿਸ਼ਵਾਸ ਨਹੀਂ ਰੱਖਦਾ ਸੀ ਤੇ ਨਾ ਹੀ ਲੋਕਾਂ ਤੋਂ ਜਬਰੀ ਫ਼ਿਰੌਤੀਆਂ ਲੈਣ ਦੇ ਹੱਕ ਵਿਚ ਸੀ। ਸਿੱਖ ਸੰਘਰਸ਼ ਦੀਆਂ ਲੋੜਾਂ ਦੀਆਂ ਪੂਰਤੀ ਲਈ ਦਿਨ-ਦਿਹਾੜੇ ਬੈਂਕਾਂ ਲੁੱਟਣੀਆਂ ਸ਼ੁਰੂ ਕੀਤੀਆਂ। ਲੁਧਿਆਣਾ ਬੈਂਕ ਵਿਚੋਂ ’ਚੋਂ 5 ਕਰੋੜ 76 ਲੱਖ ਰੁਪਏ ਦੀ ਡਕੈਤੀ ਦਿਨ ਦਿਹਾੜੇ ਦੋ ਦਰਜਨ ਦੇ ਕਰੀਬ ਜੁਝਾਰੂ ਸਿੰਘਾਂ ਵੱਲੋਂ, ਇੱਕ ਵੀ ਗੋਲੀ ਚਲਾਏ ਬਿਨਾਂ, ਬੈਂਕ ਸਟਾਫ਼ ਦੇ ਬਿਨਾਂ ਸ਼ੱਕ, ਮੁਲਾਜ਼ਮਾਂ ਤੋਂ ਹੀ ਵੈਨ ਵਿਚ ਨੋਟ ਅਤੇ ਬੈਂਕ ਖਾਤੇ ਰਖਾ ਕੇ ਲੈ ਜਾਣੇ, ਹਿੰਦੋਸਤਾਨ ’ਚ ਹੀ ਨਹੀਂ ਸਗੋਂ ਏਸ਼ੀਆ ਦੇ ਮੁਲਕਾਂ ਦੇ ਇਤਿਹਾਸ ਵਿਚ ਜਨਰਲ ਲਾਭ ਸਿੰਘ ਦੀਆਂ ਗੁਰੀਲਾ ਨੀਤੀਆਂ ਦੀ ਮਿਸਾਲ ਕਿਧਰੇ ਨਹੀਂ ਮਿਲਦੀ। ਜਨਰਲ ਲਾਭ ਸਿੰਘ ਤੇ ਭਾਈ ਸਤਨਾਮ ਸਿੰਘ ਬਾਵਾ ਦਾ ਇੰਨਾ ਜ਼ਿਆਦਾ ਰੋਹਬ ਸੀ ਕਿ ਬੈਂਕ ਦਾ ਕੋਈ ਵੀ ਮੁਲਾਜ਼ਮ ਸਮਝ ਨਾ ਸਕਿਆ ਕਿ ਬੈਂਕ ਵਿਚ ਡਾਕਾ ਪੈ ਰਿਹਾ ਹੈ। ਸਾਰੇ ਮੁਲਾਜ਼ਮ ਜਨਰਲ ਲਾਭ ਸਿੰਘ ਤੇ ਭਾਈ ਸਤਨਾਮ ਸਿੰਘ ਬਾਵਾ ਨੂੰ ਸਲੂਟ ਮਾਰਦੇ ਰਹੇ ਤੇ ਸਮਝਦੇ ਰਹੇ ਕਿ ਦਿੱਲੀ ਤੋਂ ਵੱਡੇ ਸਾਹਿਬ ਬੈਂਕ ਦੇ ਖਾਤੇ ਤੇ ਕੰਮ-ਕਾਜ ਚੈ¤ਕ ਕਰਨ ਆਏ ਹਨ। 24 ਦੇ ਕਰੀਬ ਜੁਝਾਰੂ ਸਿੰਘ ਤਕਰੀਬਨ 2 ਘੰਟੇ ਬੈਂਕ ਵਿਚ ਰਹੇ ਤੇ ਬੈਂਕ ਦੇ ਰਾਖੇ ਜੁਝਾਰੂ ਸਿੰਘਾਂ ਦਾ ਹੁਕਮ ਵਜਾਉਂਦੇ ਰਹੇ। ਜਨਰਲ ਲਾਭ ਸਿੰਘ ਤੇ ਭਾਈ ਸਤਨਾਮ ਸਿੰਘ ਬਾਵਾ ਨੇ ਅਫ਼ਸਰੀ ਰੋਹਬ ਨਾਲ ਬੈਂਕ ਅਧਿਕਾਰੀਆਂ ਨੂੰ ਕਿਹਾ ਕਿ ਸ਼ਾਮ ਨੂੰ ਪੰਜ ਵਜੇ ਫਲਾਣੇ ਥਾਣੇ ਵਿਚੋਂ ਬੈਂਕ ਖਾਤੇ ਤੇ ਕੈਸ਼ ਲੈ ਆਉਣਾ। ਸਿੰਘਾਂ ਦੀ ਇਸ ਗੁਰੀਲਾ ਨੀਤੀ ਨੂੰ ਕੋਈ ਵੀ ਬੈਂਕ ਅਧਿਕਾਰੀਆਂ ਨਾ ਸਮਝ ਸਕਿਆ। ਸ਼ਾਮ ਨੂੰ ਬੈਂਕ ਅਧਿਕਾਰੀਆਂ ਨੇ ਦੱਸੇ ਗਏ ਥਾਣੇ ’ਚ ਫੋਨ ਕਰ ਕੇ ਪੁੱਛਿਆ ਕਿ ਸਾਹਿਬ, ਜੇਕਰ ਬੈਂਕ ਦੇ ਖਾਤੇ ਤੇ ਰਿਕਾਰਡ ਤੇ ਕੈਸ਼ ਚੈ¤ਕ ਕਰ ਲਏ ਹੋਣ ਤਾਂ ਆ ਕੇ ਲੈ ਜਾਈਏ? ਤੇ ਅੱਗੋਂ ਸਬੰਧਤ ਥਾਣੇ ਦੇ ਮੁਨਸ਼ੀ ਨੇ ਪੁੱਛਿਆ ਕਿ ਕਿਹੜੇ ਰਿਕਾਰਡ ਦੀ ਗੱਲ ਕਰਦੇ ਹੋ? ਤਾਂ ਪਤਾ ਲੱਗਿਆ ਕਿ ਖਾੜਕੂ ਸਿੰਘ ਲੁਧਿਆਣਾ ਦੀ ਬੈਂਕ ਲੁੱਟ ਕੇ, ਹਿਸਾਬ ਕਿਤਾਬ, ਵਹੀ ਖਾਤਾ ਤੇ ਗੱਡੀ ਵੀ ਨਾਲ ਹੀ ਲੈ ਗਏ ਹਨ। ਜ਼ਿਕਰਯੋਗ ਹੈ ਕਿ ਇਹ ਏਸ਼ੀਆ ਦੀ ਸਭ ਤੋਂ ਵੱਡੀ ਡਕੈਤੀ ਸੀ।

ਪੰਜਾਬ ਅੰਦਰ ਅਖੌਤੀ ਅਕਾਲੀ ਸਰਕਾਰ ਹੋਣ ਦੇ ਬਾਵਜੂਦ ਸਿੱਖਾਂ ਉਤੇ ਹਕੂਮਤ ਦੇ ਜ਼ੁਲਮ ਦੀ ਹਨੇਰੀ ਝੁੱਲ ਰਹੀ ਸੀ। ਸਿੰਘਾਂ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਵਿਚ ਪੇਸ਼ ਕਰਨ ਦੀ ਥਾਂ ਤਸੀਹੇ ਦੇ ਕੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਸ਼ਹੀਦ ਕਰ ਦਿੱਤਾ ਜਾਂਦਾ। ਪੰਜਾਬ ਦਾ ਗਵਰਨਰ ਸਿਧਾਰਥ ਸ਼ੰਕਰ ਰੇਅ ਤੇ ਪੰਜਾਬ ਪੁਲਿਸ ਦਾ ਮੁਖੀ ਰਿਬੈਰੋ, ਜ਼ਕਰੀਆ ਖ਼ਾਨ ਦੇ ਜ਼ੁਲਮਾਂ ਨੂੰ ਵੀ ਮਾਤ ਪਾ ਰਹੇ ਸਨ। ਰਿਬੈਰੋ ਵੱਲੋਂ ਭਾਈ ਗੁਰਜੀਤ ਸਿੰਘ ਕਾਕਾ ਨੂੰ ਜਿਊਂਦੇ ਨੂੰ ਸਾੜੇ ਜਾਣ, ਭਾਈ ਅਨੋਖ ਸਿੰਘ ਬੱਬਰ ਦੀ ਖੋਪਰੀ ਲਾਹੁਣ, ਜਿਊਂਦੇ ਦੀਆਂ ਅੱਖਾਂ ਕੱਢ ਦੇਣ, ਕੰਨ ਤੇ ਜ਼ੁਬਾਨ ਕੱਟ ਕੇ ਅੰਗ-ਅੰਗ ਤੋੜ ਦੇਣ, ਪੰਥਕ ਕਮੇਟੀ ਮੈਂਬਰ ਭਾਈ ਗੁਰਦੇਵ ਸਿੰਘ ਉਸਮਾਨਵਾਲਾ ਦਾ ਅੰਗ-ਅੰਗ ਕੱਟ ਕੇ ਸ਼ਹੀਦ ਕਰਨ ਦੀਆਂ ਖ਼ਬਰਾਂ ਜਦੋਂ ਜਨਰਲ ਲਾਭ ਸਿੰਘ ਤੱਕ ਪਹੁੰਚੀਆਂ ਤਾਂ ਉਸ ਨੇ ਰਿਬੈਰੋ ਨੂੰ ਸੋਧਣ ਦਾ ਫੈਸਲਾ ਕਰ ਲਿਆ। ਜਨਰਲ ਲਾਭ ਸਿੰਘ ਨੇ ਰਣਨੀਤੀ ਨੂੰ ਅੰਜਾਮ ਦੇਣ ਲਈ ਪੂਰੀ ਤਿਆਰੀ ਕਰਕੇ, ਪੰਜਾਬ ਪੁਲਿਸ ਦੇ ਅਫ਼ਸਰਾਂ ਦੇ ਭੇਸ ਵਿਚ 3 ਅਕਤੂਬਰ 1986 ਨੂੰ ਪੀ.ਏ.ਪੀ. ਕੰਪਲੈਕਸ ਜਲੰਧਰ ਵਿਚ ਪੁਲਿਸ ਮੁਖੀ ਰਿਬੈਰੋ ’ਤੇ ਹਮਲਾ ਹਮਲਾ ਕੀਤਾ ਤਾਂ ਰਿਬੈਰੋ ਲੋਟਣੀਆਂ ਖਾਣ ਲੱਗ ਪਿਆ। ਸਿੰਘਾਂ ਨੇ ਸਮਝਿਆ ਕਿ ਰਿਬੈਰੋ ਗੋਲੀਆਂ ਲੱਗਣ ਨਾਲ ਤੜਫ ਰਿਹਾ ਹੈ ਪਰ ਉਹ ਲੰਮਾ ਪੈ ਕੇ ਸਿੰਘਾਂ ਦੇ ਹਮਲੇ ’ਚ ਬਚ ਗਿਆ। ਸਿੰਘਾਂ ਦਾ ਜਥਾ ਗੱਡੀ ਛੱਡ ਕੇ ਪੈਦਲ ਹੀ ਕੰਪਲੈਕਸ ਵਿਚੋਂ ਬਾਹਰ ਆ ਗਿਆ। ਜਿਹੜਾ ਪੁਲਿਸ ਮੁਖੀ ਗੋਲੀ ਬਦਲੇ ਗੋਲੀ ਨੀਤੀ ਦਾ ਐਲਾਨ ਕਰਦਾ ਸੀ, ਜਦੋਂ ਖ਼ਾਲਿਸਤਾਨ ਕਮਾਂਡੋ ਫ਼ੋਰਸ ਦੇ ਮੁਖੀ ਨੇ ਉਸ ਦੇ ਕਿਲੇ ਅੰਦਰ ਆ ਕੇ ਵੰਗਾਰਿਆ ਤਾਂ ਉਹ ਗੋਲੀ ਚਲਾਉਣ ਦੀ ਥਾਂ ਧਰਤੀ ’ਤੇ ਲੇਟਣ ਲੱਗ ਪਿਆ ਤੇ ਉਸ ਦੇ ਬਹਾਦਰ ਜਵਾਨਾਂ ਵਿਚੋਂ ਇੱਕ ਵੀ ਮਾਈ ਦਾ ਲਾਲ ਸਿੰਘਾਂ ਦਾ ਮੁਕਾਬਲਾ ਨਾ ਕਰ ਸਕਿਆ। ਸਿੰਘ ਉਸਦੇ ਕਈ ਸਿਪਾਹੀਆਂ ਨੂੰ ਮਾਰ ਕੇ, ਲਲਕਾਰਦੇ ਹੋਏ ਨਿਕਲ ਗਏ।

ਅਖੀਰ ਜੁਲਾਈ 1988 ਇੱਕ ਗ਼ੱਦਾਰ ਨਿਰਮਲ ਸਿਹੁੰ ਨਿੰਮਾ ਦੀ ਗ਼ੱਦਾਰੀ ਕਾਰਨ ਪੁਲਿਸ ਜਨਰਲ ਲਾਭ ਸਿੰਘ ਤੱਕ ਪਹੁੰਚਣ ਵਿਚ ਸਫਲ ਹੋ ਗਈ। ਜਨਰਲ ਲਾਭ ਸਿੰਘ ਉਸ ਸਮੇਂ ਜ਼ਿਲਾ ਹੁਸ਼ਿਆਰਪੁਰ ਵਿਚ ਆਪਣੇ ਟਿਕਾਣੇ ’ਤੇ ਰਹਿ ਰਿਹਾ ਸੀ। ਨਿਰਮਲ ਸਿਹੁੰ ਨਿੰਮੇ ਨੇ ਜਨਰਲ ਲਾਭ ਸਿੰਘ ਨੂੰ ਆ ਕੇ ਕਿਹਾ ਕਿ ਕੁਝ ਸਿੰਘ ਠੇਕੇਦਾਰ ਗੁਰਦਿੱਤ ਸਿੰਘ ਦੇ ਘਰ ਕਿਸੇ ਜ਼ਰੂਰੀ ਮੀਟਿੰਗ ਲਈ ਆਏ ਹੋਏ ਹਨ, ਉਨਾਂ ਨੇ ਸਵੇਰੇ ਚਲੇ ਜਾਣਾ ਹੈ, ਇਸ ਲਈ ਆਪਾਂ ਨੂੰ ਜ਼ਰੂਰੀ ਪਹੁੰਚਣਾ ਚਾਹੀਦਾ ਹੈ। ਜਨਰਲ ਲਾਭ ਸਿੰਘ ਉਸ ਗ਼ੱਦਾਰ ਦੀ ਚਾਲ ਨੂੰ ਨਾ ਸਮਝ ਸਕਿਆ ਤੇ ਰਾਤ ਨੂੰ ਉਠ ਕੇ ਉਸੇ ਵਕਤ ਉਸ ਨਾਲ ਤੁਰ ਪਿਆ ਤੇ ਠੇਕੇਦਾਰ ਗੁਰਦਿੱਤ ਸਿੰਘ ਦੀ ਰਿਹਾਇਸ਼ ’ਤੇ ਪਹੁੰਚ ਗਿਆ। ਉਹ ਗ਼ੱਦਾਰ ਜਨਰਲ ਲਾਭ ਸਿੰਘ ਨੂੰ ਸਿੰਘਾਂ ਦਾ ਇੰਤਜ਼ਾਰ ਕਰਨ ਲਈ ਕਹਿ ਕੇ ਆਪ ਠੇਕੇਦਾਰ ਦੀ ਘਰਵਾਲੀ ਤੋਂ ਗਰਮ ਦੁੱਧ ਲੈਣ ਚਲਾ ਗਿਆ। ਬੀਬੀ ਨੇ ਦੁੱਧ ਦਾ ਜੱਗ ਤੇ ਗਲਾਸ ਫੜਾ ਦਿੱਤੇ ਪਰ ਗ਼ੱਦਾਰ ਨੇ ਦੁੱਧ ਲੈ ਕੇ ਜਾਂਦਿਆਂ ਵਿਚ ਕੋਈ ਬੇਹੋਸ਼ੀ ਵਾਲੀ ਚੀਜ਼ ਪਾ ਦਿੱਤੀ। ਜਨਰਲ ਲਾਭ ਸਿੰਘ ਨੇ ਉਹ ਦੁੱਧ ਪੀ ਲਿਆ ਤੇ ਬੇਹੋਸ਼ ਹੋ ਗਏ। ਗ਼ੱਦਾਰ ਨਿਰਮਲ ਨਿੰਮੇ ਨੇ ਅਜੀਤ ਸਿਹੁੰ ਸੰਧੂ ਮਾਨਾਂਵਾਲਾ (ਜੋ ਉਦੋਂ ਡੀ.ਐਸ.ਪੀ. ਸੀ) ਨੂੰ ਵਾਇਰਲੈਸ ਕੀਤੀ ਤਾਂ ਉਸ ਨੇ ਕਿਹਾ ਕਿ ਤੂੰ ਬੇਹੋਸ਼ ਪਏ ਜਨਰਲ ਲਾਭ ਸਿੰਘ ਨੂੰ ਗੋਲੀਆਂ ਮਾਰ ਕੇ, ਜੀਪ ਵਿਚ ਪਾ ਕੇ ਬਾਹਰ ਲੈ ਆ, ਬਾਕੀ ਮੁਕਾਬਲੇ ਦੀ ਕਹਾਣੀ ਅਸੀਂ ਆਪ ਬਣਾ ਲਵਾਂਗੇ। ਗ਼ੱਦਾਰ ਨੇ ਬੇਹੋਸ਼ ਪਏ ਜਨਰਲ ਲਾਭ ਸਿੰਘ ਨੂੰ ਦਿਲ ਦੀ ਸੇਧ ਰੱਖ ਕੇ ਗੋਲੀਆਂ ਮਾਰੀਆਂ, ਜੋ ਦਿਲ ਨੂੰ ਚੀਰ ਕੇ ਸੱਜੇ ਪਾਸੇ ਕੱਛ ਤੇ ਮੋਢੇ ਵਿਚ ਦੀ ਲੰਘ ਗਈਆਂ। ਹਿੰਦੋਸਤਾਨੀ ਫ਼ੋਰਸਾਂ ਦੇ ਲੱਖਾਂ ਦੇ ਘੇਰੇ ਵਿਚੋਂ ਹੱਥ ’ਤੇ ਹੱਥ ਮਾਰ ਕੇ ਨਿਕਲ ਜਾਣ ਵਾਲਾ ਸੂਰਮਾ, ਇੱਕ ਗ਼ੱਦਾਰ ਦੀ ਗ਼ੱਦਾਰੀ ਨੇ ਕੁਝ ਮਿੰਟਾਂ ਵਿਚ ਹੀ ਸਿੱਖ ਸੰਘਰਸ਼ ਤੋਂ ਖੋਹ ਲਿਆ। ਇਸ ਤਰਾਂ ਨਿਰਮਲ ਗ਼ੱਦਾਰ ਨੇ 11 ਅਤੇ 12 ਜੁਲਾਈ 1988 ਦੀ ਵਿਚਕਾਰਲੀ ਰਾਤ ਨੂੰ ਜਨਰਲ ਲਾਭ ਸਿੰਘ ਨੂੰ ਸ਼ਹੀਦ ਕਰ ਕੇ ਪੰਜਾਬ ਪੁਲਿਸ ਦੇ ਡੀ.ਐਸ.ਪੀ. ਅਜੀਤ ਸਿਹੁੰ ਸੰਧੂ ਨੇ ਜਿਸ ਜਗਾ ’ਤੇ ਕਿਹਾ ਸੀ, ਝੂਠਾ ਪੁਲਿਸ ਮੁਕਾਬਲਾ ਬਣਾਉਣ ਲਈ ਸੁੱਟ ਦਿੱਤਾ।

ਜਨਰਲ ਲਾਭ ਸਿੰਘ ਜੀ ਦੀ ਸ਼ਹੀਦੀ ਦੀ ਖ਼ਬਰ ਪਤਾ ਲੱਗਦੇ ਹੀ ਉਨਾਂ ਦੀ ਸਿੰਘਣੀ ਬੀਬੀ ਦਵਿੰਦਰ ਕੌਰ, ਮਾਤਾ ਕੁਲਵੰਤ ਕੌਰ, ਭਰਾ ਦਲਜੀਤ ਸਿੰਘ ਤੇ ਪਿੰਡ ਪੰਜਵੜ ਅਤੇ ਇਲਾਕੇ ਦੇ ਵਾਸੀ ਟਰੱਕਾਂ ’ਤੇ ਪਹੁੰਚ ਗਏ। ਦਮਦਮੀ ਟਕਸਾਲ ਦਾ ਜਥਾ ਵੀ ਆਪਣੀਆਂ ਦੋ ਬੱਸਾਂ ਸਮੇਤ ਪਹੁੰਚਿਆ। ਇਸ ਤੋਂ ਇਲਾਵਾ ਸਕੂਲਾਂ, ਕਾਲਜਾਂ ਦੇ ਵਿਦਿਆਰਥੀ ਮੁੰਡੇ-ਕੁੜੀਆਂ ਵਹੀਰਾਂ ਘੱਤ ਕੇ ਜਨਰਲ ਲਾਭ ਸਿੰਘ ਦੇ ਆਖਰੀ ਦਰਸ਼ਨਾਂ ਲਈ ਪਹੁੰਚ ਗਏ। ਪ੍ਰਸ਼ਾਸਨ ਨੇ ਸਿੱਖਾਂ ਦੇ ਰੋਹ ਅੱਗੇ ਝੁਕਦਿਆਂ ਜਨਰਲ ਲਾਭ ਸਿੰਘ ਜੀ ਦੀ ਸ਼ਹੀਦੀ ਦੇਹ ਦਾ ਉਸ ਦੇ ਸਹੁਰੇ ਪਿੰਡ ਅੰਤਮ ਸੰਸਕਾਰ ਕਰਨ ਦੀ ਇਜਾਜ਼ਤ ਦੇ ਦਿੱਤੀ।

ਖਾਲਿਸਤਾਨ ਦੀ ਜੰਗੇ ਅਜ਼ਾਦੀ ਦੇ ਅਲਬੇਲੇ ਜਰਨੈਲ ਮਹਾਨ ਸ਼ਹੀਦ ਜਨਰਲ ਲਾਭ ਸਿੰਘ ਜੀ ਦੀ ਸ਼ਹਾਦਤ ਦਿਹਾੜੇ ਤੇ ਲੱਖ ਲੱਖ ਪ੍ਰਣਾਮ !
Posted by Kamaljeet Singh Shaheedsar on Saturday, July 12. 2014 in HistoryAdd Comment

Submitted comments will be subject to moderation before being displayed.

Enclosing asterisks marks text as bold (*word*), underscore are made via _word_.
Standard emoticons like :-) and ;-) are converted to images.

To prevent automated Bots from commentspamming, please enter the string you see in the image below in the appropriate input box. Your comment will only be submitted if the strings match. Please ensure that your browser supports and accepts cookies, or your comment cannot be verified correctly.
CAPTCHA

Quicksearch

Search for an entry in Jatha Shaheedan:

Did not find what you were looking for? Post a comment for an entry or contact us via email!